- Abdul was a very brave soldier.
- ਅਬਦੁਲ ਇੱਕ ਬਹੁਤ ਬਹਾਦਰ ਸਿਪਾਹੀ ਸੀ।
- It is the early morning of 10 September.
- ਇਹ 10 ਸਤੰਬਰ ਦਾ ਤੜ੍ਹਕੇ ਵੇਲਾ ਹੈ।
- He has a special gun.
- ਉਸ ਕੋਲ ਇੱਕ ਖਾਸ ਤਰ੍ਹਾਂ ਦੀ ਬੰਦੂਕ ਹੈ।
- Hamid was sitting in a jeep.
- ਹਮੀਦ ਜੀਪ ਵਿੱਚ ਬੈਠਾ ਹੋਇਆ ਸੀ।
- There is a village named Cheema.
- ਉਥੇ ਚੀਮਾ ਨਾਂ ਦਾ ਇੱਕ ਪਿੰਡ ਹੈ।
- He is their biggest enemy.
- ਉਹ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਨ ਹੈ।
- They obeyed his orders.
- ਉਹਨਾਂ ਨੇ ਉਸਦੇ ਆਦੇਸ਼ਾਂ ਦਾ ਪਾਲਣ ਕੀਤਾ।
- He shot a bird.
- ਉਸਨੇ ਇੱਕ ਪੰਛੀ ਨੂੰ ਗੋਲੀ ਮਾਰੀ।
- Gopal was King’s favourite.
- ਗੋਪਾਲ ਰਾਜੇ ਦਾ ਚਹੇਤਾ ਸੀ।
- The king trusted Gopal completely.
- ਰਾਜੇ ਨੂੰ ਗੋਪਾਲ ਤੇ ਪੂਰਾ ਯਕੀਨ ਸੀ।
- He was clever and witty.
- ਉਹ ਚਤੁਰ ਅਤੇ ਹਾਜ਼ਰ ਜਵਾਬ ਸੀ।
- Let’s see what happens.
- ਦੇਖਦੇ ਹਾਂ ਕੀ ਹੁੰਦਾ ਹੈ।
- They thought of a plan.
- ਉਹਨਾਂ ਨੂੰ ਇੱਕ ਤਰਕੀਬ ਸੁਝੀ।
- Gopal arrived at the court.
- ਗੋਪਾਲ ਦਰਬਾਰ ਵਿੱਚ ਪਹੁੰਚਿਆ।
- The courtiers were shocked.
- ਦਰਬਾਰੀ ਹੈਰਾਨ ਰਹਿ ਗਏ।
- It was some dirty plan of ministers.
- ਇਹ ਮੰਤਰੀਆਂ ਦੀ ਇੱਕ ਗੰਦੀ ਯੋਜਨਾ ਸੀ।
- They all looked happy.
- ਉਹ ਸਾਰੇ ਬਹੁਤ ਖੁਸ਼ ਦਿੱਖ ਰਹੇ ਸਨ।
- We are all very sorry.
- ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਹੈ।
- Why are you helping them?
- ਤੁਸੀਂ ਉਹਨਾਂ ਦੀ ਮਦਦ ਕਿਉਂ ਕਰ ਰਹੇ ਹੋ ?
- Please forgive us.
- ਕਿਰਪਾ ਕਰਕੇ ਸਾਨੂੰ ਮਾਫ਼ ਕਰ ਦੀਓ।
- They all felt sad.
- ਉਹ ਸਾਰੇ ਬਹੁਤ ਉਦਾਸ ਹੋ ਗਏ।
- This is a golden chance.
- ਇਹ ਇੱਕ ਸੁਨਹਿਰੀ ਮੌਕਾ ਹੈ।
- He liked ice-cream very much.
- ਉਸਨੂੰ ਆਈਸ-ਕਰੀਮ ਬਹੁਤ ਪਸੰਦ ਸੀ।
- His parents were surprised.
- ਉਸਦੇ ਮਾਤਾ-ਪਿਤਾ ਹੈਰਾਨ ਸਨ।
- Who is that man?
- ਉਹ ਆਦਮੀ ਕੌਣ ਹੈ ?
- The man was playing with cars.
- ਇੱਕ ਆਦਮੀ ਕਾਰਾਂ ਨਾਲ ਖੇਡ ਰਿਹਾ ਸੀ।
- The man was wearing blue uniform.
- ਆਦਮੀ ਨੇ ਨੀਲੀ ਵਰਦੀ ਪਾਈ ਹੋਈ ਸੀ।
- People are working there.
- ਲੋਕ ਉਥੇ ਕੰਮ ਕਰ ਰਹੇ ਹਨ।
- I agree to your suggestion.
- ਮੈਂ ਤੁਹਾਡੇ ਸੁਝਾਅ ਨਾਲ ਸਹਿਮਤ ਹਾਂ।
- I shall be a night watchman also.
- ਮੈਂ ਇੱਕ ਚੌਕੀਦਾਰ ਵੀ ਬਣਾਂਗਾ।
- I want to be an ice-cream man.
- ਮੈਂ ਆਈਸ-ਕਰੀਮ ਵਿਕਰੇਤਾ ਬਣਨਾ ਚਾਹੁੰਦਾ ਹਾਂ।
- He was barking at people.
- ਉਹ ਲੋਕਾਂ ਉੱਤੇ ਭੌਂਕ ਰਿਹਾ ਸੀ।
- Now, he wants to be a dog.
- ਹੁਣ ਉਹ ਕੁੱਤਾ ਬਣਨਾ ਚਾਹੁੰਦਾ ਹੈ।
- Be like a man first.
- ਪਹਿਲਾਂ ਇੱਕ ਇੰਸਾਨ ਬਣੋ।
- Little Daddy feels ashamed.
- ਛੋਟਾ ਡੈਡੀ ਸ਼ਰਮਿੰਦਾ ਮਹਿਸੂਸ ਕਰਦਾ ਹੈ।
- He learns an important thing.
- ਉਸਨੇ ਇੱਕ ਮਹੱਤਵਪੂਰਨ ਚੀਜ਼ ਸਿੱਖੀ।
- I want to be a man.
- ਮੈਂ ਇੱਕ ਇੰਸਾਨ ਬਣਨਾ ਚਾਹੁੰਦਾ ਹਾਂ।
- Why are you scratching behind your ear?
- ਤੁਸੀਂ ਆਪਣੇ ਕੰਨ ਪਿੱਛੇ ਖਾਰਿਸ਼ ਕਿਉਂ ਕਰ ਰਹੇ ਹੋ ?
- Love of man is love of God.
- ਮਨੁੱਖ ਨੂੰ ਪਿਆਰ ਕਰਨਾ ਰੱਬ ਨੂੰ ਪਿਆਰ ਕਰਨਾ ਹੈ।
- Moonlight enters his room.
- ਚੰਦਰਮਾ ਦੀ ਰੌਸ਼ਨੀ ਕਮਰੇ ਵਿੱਚ ਦਾਖਲ ਹੁੰਦੀ ਹੈ।
- An Angel was writing in the book of Gold.
- ਇੱਕ ਫ਼ਰਿਸ਼ਤਾ ਸੁਨਹਿਰੀ ਕਿਤਾਬ ਵਿੱਚ ਕੁਝ ਲਿਖ ਰਿਹਾ ਸੀ।
- God loves his children.
- ਰੱਬ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ।
- What is the right time?
- ਸਹੀ ਸਮਾਂ ਕਿਹੜਾ ਹੈ ?
- Who are the right People?
- ਸਹੀ ਲੋਕ ਕੌਣ ਹਨ ?
- Which is the most important work?
- ਸਭ ਤੋਂ ਜਰੂਰੀ ਕੰਮ ਕਿਹੜਾ ਹੈ ?
- King must prepare a time table.
- ਰਾਜੇ ਨੂੰ ਸਮਾਂ ਸਾਰਣੀ ਜਰੂਰ ਬਣਾਉਣੀ ਚਾਹੀਦੀ ਹੈ।
- Their answers were all different.
- ਉਹਨਾਂ ਦੇ ਜਵਾਬ ਵੱਖੋ ਵੱਖ ਸਨ।
- King was not satisfied.
- ਰਾਜਾ ਸੰਤੁਸ਼ਟ ਨਹੀਂ ਸੀ।
- The hermit lived in the forest.
- ਸਾਧੂ ਜੰਗਲ ਵਿੱਚ ਰਹਿੰਦਾ ਸੀ।
- He meets only common People.
- ਉਹ ਸਿਰਫ ਸਧਾਰਨ ਵਿਅਕਤੀਆਂ ਨੂੰ ਹੀ ਮਿਲਦਾ ਹੈ।
- The king puts on simple clothes.
- ਰਾਜਾ ਸਾਦੇ ਕੱਪੜੇ ਪਹਿਣਦਾ ਹੈ।
- The hermit was old and weak.
- ਸਾਧੂ ਬੁੱਢਾ ਅਤੇ ਕਮਜ਼ੋਰ ਸੀ।
- Give me the answers.
- ਮੈਨੂੰ ਜਵਾਬ ਦੀਓ।
- You can rest for sometime.
- ਤੁਸੀਂ ਥੋੜ੍ਹੀ ਦੇਰ ਅਰਾਮ ਕਰ ਸਕਦੇ ਹੋ।
- Let me work.
- ਮੈਨੂੰ ਕੰਮ ਕਰਨ ਦੀਓ।
- It is getting late.
- ਦੇਰ ਹੋ ਰਹੀ ਹੈ।
- I will go back home.
- ਮੈਂ ਘਰ ਵਾਪਸ ਚਲਾ ਜਾਵਾਂਗਾ।
- There comes a bearded man.
- ਇੱਕ ਦਾੜ੍ਹੀ ਵਾਲਾ ਆਦਮੀ ਆਉਂਦਾ ਹੈ।
- The hermit was digging the ground.
- ਸਾਧੂ ਜਮੀਨ ਖੋਦ ਰਿਹਾ ਸੀ।
- Now is the most important time.
- ਵਰਤਮਾਨ ਸਭ ਤੋਂ ਮਹੱਤਵਪੂਰਨ ਸਮਾਂ ਹੈ।
- Our Tricolour has three colours.
- ਸਾਡੇ ਤਿਰੰਗੇ ਵਿੱਚ ਤਿੰਨ ਰੰਗ ਹਨ।
- Our National symbols are very important.
- ਸਾਡੇ ਰਾਸ਼ਟਰੀ ਚਿੰਨ੍ਹ ਬਹੁਤ ਮਹੱਤਵਪੂਰਨ ਹਨ।
- The white colour stands for peace.
- ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ।
- The saffron colour stands for sacrifice.
- ਕੇਸਰੀ ਰੰਗ ਬਲੀਦਾਨ ਦਾ ਪ੍ਰਤੀਕ ਹੈ।
- We are proud of it.
- ਸਾਨੂੰ ਇਸ ਤੇ ਮਾਣ ਹੈ।
- Our National animal is the Tiger.
- ਸਾਡਾ ਰਾਸ਼ਟਰੀ ਜਾਨਵਰ ਬਾਘ ਹੈ।
- Lotus is the graceful flower.
- ਕਮਲ ਇੱਕ ਬਹੁਤ ਖੂਬਸੂਰਤ ਫੁੱਲ ਹੈ।
- Robin is sixteen years old.
- ਰੋਬਿਨ 16 ਸਾਲ ਦਾ ਹੈ।
- He loves reading books.
- ਉਸਨੂੰ ਕਿਤਾਬਾਂ ਪੜ੍ਹਨ ਦਾ ਸ਼ੋਂਕ ਹੈ।
- Robin’s father was a businessman.
- ਰੋਬਿਨ ਦਾ ਪਿਤਾ ਵਪਾਰੀ ਹੈ।
- Bhangra dance is full of Energy.
- ਭੰਗੜਾ ਇੱਕ ਜੋਸ਼ ਨਾਲ ਭਰਿਆ ਨਾਚ ਹੈ।
- The people of Punjab are very brave.
- ਪੰਜਾਬ ਦੇ ਲੋਕ ਬਹੁਤ ਬਹਾਦਰ ਹਨ।
- This is the famous Jallianwala Bagh.
- ਇਹ ਪ੍ਰਸਿੱਧ ਜਲ੍ਹਿਆਂਵਾਲਾ ਬਾਗ ਹੈ।
- Chandigarh is the capital of Punjab and Haryana.
- ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ।
- Golden Temple is double-storeyed.
- ਹਰਿਮੰਦਰ ਸਾਹਿਬ ਦੋ ਮੰਜਿਲਾ ਇਮਾਰਤ ਹੈ।
- Jalandhar is famous for sports goods.
- ਜਲੰਧਰ ਖੇਡਾਂ ਦੇ ਸਮਾਨ ਲਈ ਪ੍ਰਸਿੱਧ ਹੈ।
- Ludhiana is famous for hosiery goods.
- ਲੁਧਿਆਣਾ ਉਨੀ ਕੱਪੜਿਆਂ ਵਾਸਤੇ ਪ੍ਰਸਿੱਧ ਹੈ।
- My books were my sole companions.
- ਮੇਰੀਆਂ ਕਿਤਾਬਾਂ ਹੀ ਮੇਰੀਆਂ ਸਾਥੀ ਸਨ।
- To err is human.
- ਮਨੁੱਖ ਗਲਤੀ ਦਾ ਪੁਤਲਾ ਹੈ।
- The future beckons to us.
- ਭਵਿੱਖ ਸਾਨੂੰ ਇਸ਼ਾਰਾ ਕਰਦਾ ਹੈ।
- We need to work hard.
- ਸਾਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ।
- There is no resting for us.
- ਸਾਡੇ ਕੋਲ ਅਰਾਮ ਕਰਨ ਦਾ ਸਮਾਂ ਨਹੀਂ ਹੈ।
- He made speech in 1893.
- ਉਸਨੇ 1893 ਵਿੱਚ ਇੱਕ ਭਾਸ਼ਣ ਦਿੱਤਾ।
- I am proud of my country.
- ਮੈਨੂੰ ਆਪਣੇ ਦੇਸ਼ ਉੱਤੇ ਮਾਣ ਹੈ।
- Ravidas was not an ordinary child.
- ਰਵੀਦਾਸ ਕੋਈ ਸਧਾਰਨ ਬੱਚਾ ਨਹੀਂ ਸੀ।
- The Hunter looked at the deer family.
- ਸ਼ਿਕਾਰੀ ਨੇ ਹਿਰਨ ਦੇ ਪਰਿਵਾਰ ਵੱਲ ਦੇਖਿਆ।
- We should love all things.
- ਸਾਨੂੰ ਸਭ ਚੀਜਾਂ ਨਾਲ ਪਿਆਰ ਕਰਨਾ ਚਾਹੀਦਾ ਹੈ।
- His end was peaceful.
- ਉਸਦੀ ਮੌਤ ਅਰਾਮ ਨਾਲ ਹੋਈ।
- He had a charming personality.
- ਉਸਦੀ ਸ਼ਖਸੀਅਤ ਬੜ੍ਹੀ ਮਨਮੋਹਕ ਸੀ।
- Untouchability is a sin.
- ਛੂਤਛਾਤ ਇੱਕ ਪਾਪ ਹੈ।
- He spoke in a clear manner.
- ਉਸਨੇ ਸਪਸ਼ਟ ਤਰੀਕੇ ਨਾਲ ਗੱਲ ਕੀਤੀ।
- All the religions are true.
- ਸਾਰੇ ਧਰਮ ਸੱਚੇ ਹਨ।
- A new star rises.
- ਇੱਕ ਨਵਾਂ ਤਾਰਾ ਜਨਮ ਲੈਂਦਾ ਹੈ।
- May the star never set !
- ਕਾਸ਼ ! ਇਹ ਤਾਰਾ ਕਦੇ ਨਾ ਡੁੱਬੇ।
- Mr. Giles came for inspection of the schools.
- ਸ਼੍ਰੀ ਮਾਨ ਗਾਇਲ ਸਕੂਲ ਦੇ ਨਿਰੀਖਣ ਵਾਸਤੇ ਆਇਆ।
- Chandigarh is also called City Beautiful.
- ਚੰਡੀਗੜ੍ਹ ਨੂੰ ਸੁੰਦਰ ਸ਼ਹਿਰ ਵੀ ਕਿਹਾ ਜਾਂਦਾ ਹੈ।
- Sri Guru Granth Sahib is the holy book of Sikhs.
- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਪਵਿੱਤਰ ਪੁਸਤਕ ਹੈ।
- Sir, look here.
- ਸ਼੍ਰੀ ਮਾਨ ਜੀ ,ਇਧਰ ਦੇਖੋ।
- I love making interesting things.
- ਮੈਨੂੰ ਦਿਲਚਸਪ ਚੀਜਾਂ ਬਨਾਉਣਾ ਪਸੰਦ ਹੈ।
- He was very sad.
- ਉਹ ਬਹੁਤ ਉਦਾਸ ਸੀ।
Translation 8th (from English to Punjabi)
Sat Shree Akal jee, This video explains the new paper pattern of English for X class for the session 2020-21. I request you to please circu...
-
Simplified Material Main Course-X 1. The Happy Prince 1. It stood on a tall column/ pillar. 2. It was decorated wit...
-
Simplified Paragraphs SAMPLE PARAGRAPHS 1. An Indian Festival India is known for festivals. Diwali is the most famous ...
-
Conjunction - ਦੋ ਸ਼ਬਦਾਂ, ਵਾਕਾਂ ਦੇ ਹਿੱਸਿਆਂ ( Phrases ) ਜਾਂ ਵਾਕਾਂ ਨੂੰ ਆਪਸ ਵਿੱਚ ਜੋੜ੍ਹਨ ਵਾਲ੍ਹੇ ਸ਼ਬਦ ਨੂੰ Conjunction ਕਿਹਾ ਜਾਂਦਾ ਹੈ | ਜਿਵੇਂ ; 1....