Tense ( ਟੈੰਸ )

ਅੰਗ੍ਰੇਜੀ ਭਾਸ਼ਾ ਵਿੱਚ ਟੈੰਸ ਦਾ ਅਰਥ ਹੈ ਕਾਲ ( ਸਮਾਂ ) | ਜਾਂ ਵਰ੍ਬ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਿਰਿਆ ਕਦੋਂ ਹੋਈ ਸੀ , ਉਸਨੂੰ ਟੈੰਸ ਆਖਦੇ ਹਨ |  ਟੈੰਸ ਦੀਆਂ ਮੁੱਖ ਤੌਰ ਤੇ ਤਿੰਨ ਕਿਸਮਾਂ ਹਨ | 

In English language the meaning of the Tense is time.Or Tense is the verb that tells us about the time of the some event. Tense are mainly of three kinds.

1. ਭੂਤਕਾਲ ( Past Tense )

2. ਵਰਤਮਾਨ ਕਾਲ ( Present Tense )


3. ਭਵਿੱਖ ਕਾਲ ( Future Tense )


ਹਰ ਟੇੰਸ ਦੇ ਚਾਰ ਰੂਪ ਹੁੰਦੇ ਹਨ | Every Tense further has four kinds.


Present Tense  (ਪ੍ਰੇਜੇਂਟ ਟੇੰਸ )

1. Present Indefinite Tense ( Simple Present )
    ਪ੍ਰੇਜੇਂਟ ਇੰਡੇਫਿਨਿੱਟ ਟੇੰਸ ( ਸਿੰਪਲ ਪ੍ਰੇਜੇਂਟ )

2. Present continuous Tense
    ਪ੍ਰੇਜੇਂਟ ਕੰਟੀਨਿਊਜ਼ ਟੇੰਸ

3. Present perfect Tense
    ਪ੍ਰੇਜੇਂਟ ਪਰਫ਼ੇਕਟ ਟੇੰਸ 

4. Present perfect continuous Tense
    ਪ੍ਰੇਜੇਂਟ ਪਰਫ਼ੇਕਟ ਕੰਟੀਨਿਊਜ਼ ਟੇੰਸ 


Past Tense (ਪਾਸਟ ਟੇੰਸ )


1. Past Indefinite Tense ( Simple Past )
    ਪਾਸਟ ਇੰਦੇਫੀਨਿੱਟ ਟੇੰਸ (ਸਿੰਪਲ ਟੇੰਸ )

2. Past continuous Tense
    ਪਾਸਟ ਕੰਟੀਨਿਊਜ਼ ਟੇੰਸ 

3. Past perfect Tense
    ਪਾਸਟ ਪਰਫ਼ੇਕਟ ਟੇੰਸ 

4. Past perfect continuous Tense
    ਪਾਸਟ ਪਰਫ਼ੇਕਟ ਕੰਟੀਨਿਊਜ਼ ਟੇੰਸ 



Future Tense  ( ਫਿਉਚਰ ਟੇੰਸ )


1. Future Indefinite Tense ( Simple Tense )
    ਫਿਉਚਰ ਇੰਦੇਫੀਨਿੱਟ ਟੇੰਸ 

2. Future continuous Tense
    ਫਿਉਚਰ ਕੰਟੀਨਿਊਜ਼ ਟੇੰਸ 

3. Future perfect Tense
    ਫਿਉਚਰ ਪਰਫ਼ੇਕਟ ਟੇੰਸ 

4. Future perfect continuous Tense
    ਫਿਉਚਰ ਪਰਫ਼ੇਕਟ ਕੰਟੀਨਿਊਜ਼ ਟੇੰਸ 

Let us try to make sentences. 
First of all we shall make sentences from Present Indefinite
Tense ( Simple Tense ).


ਆਉ ਅਸੀਂ ਵਾਕ ਬਨਾਉਣ ਦੀ ਕੋਸ਼ਿਸ਼ ਕਰੀਏ | 
ਸਭ ਤੋਂ ਪਹਿਲਾਂ ਅਸੀਂ ਪ੍ਰੇਜੇਂਟ ਇੰਡੇਫਿਨਿੱਟ ਟੇੰਸ (ਸਧਾਰਣ ਟੇੰਸ ) ਦੇ ਵਾਕ ਬਣਾਵਾਂਗੇ :

ਪਹਿਚਾਣ : ਇਹਨਾਂ ਵਾਕਾਂ ਦੇ ਪਿੱਛੇ ਦਾ ਹੈ , ਦੀ ਹੈ , ਦੇ ਹਨ ਆਉਂਦਾ ਹੈ |

ਉਦਾਹਰਣ : 1. ਰਾਹੁਲ ਪਾਣੀ ਪੀਂਦਾ ਹੈ
                       Rahul drinks water.

                  2. ਸੀਤਾ ਚਾਹ ਬਣਾਉਂਦੀ ਹੈ |
                      Sita makes tea.

                  3. ਬੱਚੇ ਸ਼ੋਰ ਮਚਾਉਂਦੇ ਹਨ |
                      Children make a noise.

ਨਿਯਮ ( Rule ) : subject + 1rst form of verb ( s or es if subject is single ) + object  

If the subject ( Rahul, Sita ) is singular the verb ( drink, make ) takes s or es with it. If the subject ( children ) is plural the verb ( make ) remains as it should be. take some more examples : 

ਜੇਕਰ ਸਬਜੈਕਟ ( ਰਾਹੁਲ, ਸੀਤਾ, ਆਦਿ ) ਇਕੱਲਾ ਹੋਵੇ ਤਾਂ ਵਰ੍ਬ ਦੀ ਫਾਰਮ ( ਪੀਣਾ , ਬਨਾਉਣਾ ) ਨਾਲ s ਜਾਂ es ਲੱਗਦਾ ਹੈ | ਪਰ ਜੇਕਰ ਸਬਜੈਕਟ ( ਬੱਚੇ ) ਜਿਆਦਾ ਹੋਣ ਤਾਂ ਵਰ੍ਬ ਦੀ ਫਾਰਮ ( ਮਚਾਉਣਾ ) ਨਾਲ ਕੁਝ ਨਹੀਂ ਲੱਗਦਾ ਹੈ | ਜਿਵੇਂ ਕਿ ਉੱਪਰ ਦਿੱਤੀਆਂ ਉਦਾਹਰਨਾਂ ਵਿੱਚ ਦੱਸਿਆ ਗਿਆ ਹੈ | ਇਸਦੀਆਂ ਕੁਝ ਹੋਰ ਉਦਾਹਰਣਾਂ ਲੈਂਦੇ ਹਾਂ :

First of all make the sentences with subject that are singular :
ਸਭ ਤੋਂ ਪਹਿਲਾਂ ਇੱਕ ਵਚਨ ਵਾਲ੍ਹੇ ਸਬਜੈਕਟ ਨਾਲ ਵਾਕ ਬਣਾਉਂਦੇ ਹਾਂ :

1. She goes to school.
    ਉਹ ਸਕੂਲ ਜਾਂਦੀ ਹੈ |

2. He cleans the room.
    ਉਹ ਕਮਰਾ ਸਾਫ਼ ਕਰਦਾ ਹੈ |

3. Gita writes a letter.
    ਗੀਤਾ ਇੱਕ ਚਿੱਠੀ ਲਿਖਦੀ ਹੈ |

4. Mohan reads a book.
    ਮੋਹਨ ਕਿਤਾਬ ਪੜ੍ਹਦਾ ਹੈ |

5. Rozi washes the clothes.
    ਰੋਜ਼ੀ ਕੱਪੜੇ ਧੋਂਦੀ ਹੈ |


ਉੱਪਰ ਲਿਖੇ ਵਾਕਾਂ ਵਿੱਚ ਤਿੰਨ ਭਾਗ ਹਨ | Above written sentences have three parts.

ਕਰਤਾ + ਕਿਰਿਆ + ਕਰਮ   ( Subject + Verb + Object )

ਹਰ ਵਾਕ ਵਿੱਚ ਕਰਤਾ ਇਕੱਲਾ ਹੈ | ਇਸ ਲਈ ਹਰ ਵਾਕ ਵਿੱਚ ਕਿਰਿਆ ਦੇ ਨਾਲ s ਜਾਂ es ਲੱਗਾ ਹੈ | ਇਹਨਾਂ ਵਾਕਾਂ ਨੂੰ ਦੁਬਾਰਾ ਪੜ੍ਹੋ |

In every sentence subject is singular. Therefore in every sentence verb has " s " or " es " with it. Read these sentences once again.








Sat Shree Akal jee, This video explains the new paper pattern of English for X class for the session 2020-21. I request you to please circu...