Determiners ( ਡਿਟਰਮਿਨਰਜ਼ )
ਨਾਂਵ / Noun
ਅਸੀਂ ਹਰ ਰੋਜ ਕਿੰਨੇਂ ਹੀ ਵਾਕ ਪੜ੍ਹਦੇ ਹਾਂ ਜਾਂ ਲਿਖਦੇ ਹਾਂ | ਇਹਨਾਂ ਵਾਕਾਂ ਵਿੱਚ ਅਸੀਂ ਕਿਸੇ ਆਦਮੀ ਜਾਂ ਕਿਸੇ ਵਸਤੂ ਬਾਰੇ ਗੱਲ ਜਰੂਰ ਕਰਦੇ ਹਾਂ | ਇਹੀ ਆਦਮੀ ਜਾਂ ਵਸਤੂ ਜਿਸ ਬਾਰੇ ਵਾਕ ਵਿੱਚ ਗੱਲ ਕੀਤੀ ਜਾਂਦੀ ਹੈ ਨੂੰ ਨਾਂਵ ਆਖਦੇ ਹਾਂ |
We daily read or write so many sentences. We do talk of some person or thing in these sentences. Such person or things which we talk about are called Nouns.
ਕੋਈ ਵੀ ਵਾਕ ਹੋਵੇ ਉਸ ਵਿੱਚ ਇੱਕ Noun ਜਰੂਰ ਹੁੰਦਾ ਹੈ |
ਇਹ ਉਹ Noun ਹੁੰਦਾ ਹੈ ਜਿਸ ਬਾਰੇ ਵਾਕ ਵਿੱਚ ਗੱਲ ਕੀਤੀ ਜਾਂਦੀ ਹੈ |
ਜਿਵੇਂ :-
1. ਰਾਜੂ ਸਕੂਲ ਜਾਂਦਾ ਹੈ |
Raju goes to school.
2. ਰੋਹਿਤ ਪਾਣੀ ਪੀਂਦਾ ਹੈ |
Rohit drinks water.
ਉੱਪਰ ਲਿਖੇ ਵਾਕਾਂ ਵਿੱਚ ਰਾਜੂ ( Raju ) ਅਤੇ ਰੋਹਿਤ ( Rohit ) Noun ਹਨ | ਵਾਕਾਂ ਵਿੱਚ ਅਜਿਹੇ Noun ਜਿਹਨਾਂ ਬਾਰੇ ਅਸੀਂ ਕੋਈ ਗੱਲ ਕਰਦੇ ਹਾਂ ਨੂੰ Subject ਵੀ ਕਿਹਾ ਜਾਂਦਾ ਹੈ |
What are Determiner ? ਡਿਟਰਮਿਨਰਜ਼ ਕੀ ਹੁੰਦੇ ਹਨ ?
Any word before the Noun, which determines the Noun is called Determiner ei.
ਨਾਂਵ ਤੋਂ ਪਹਿਲਾਂ ਆਉਣ ਵਾਲਾ ਕੋਈ ਅਜਿਹਾ ਸ਼ਬਦ ਜੋ ਨਾਂਵ ਨੂੰ ਨਿਰਧਾਰਿਤ ਕਰਦਾ ਹੈ ਨੂੰ ਡਿਟਰਮਿਨਰਜ਼ ਆਖਦੇ ਹਨ | ਜਿਵੇਂ :
ਇੱਕ ਕਿਤਾਬ, ਇੱਕ ਬੈਲ, ਇਹ ਬਾਈਬਲ , ਕੁਝ ਲੜਕੀਆਂ, ਮੇਰਾ ਸਕੂਲ, ਥੋੜਾ ਪਾਣੀ, ਦੋ ਕੇਲੇ ਅਤੇ ਕਿਹੜਾ ਲੜਕਾ ਆਦਿ |
A book, An ox, The Bible, Some girls, My school, little water, two bananas, which boy
Kinds of Determiner ( ਡਿਟਰਮਿਨਰਜ਼ ਦੇ ਪ੍ਰਕਾਰ )
1. Possessive My, our, your, his, her, its, their.
2. Demonstrative Definite : The, this, that , these, those, which, some, etc.
Indefinite : A, an, any, some, other, certain, etc.
3. Quantitative Much, more, less, little, no, some, any, enough, sufficient, all, whole, half, etc.
4. Numeral : One, two, three, first, second, third, etc.
: All, some, no, many, few, several, etc.
: Both, each, every, neither, either, etc.
5. Articles Definite : The
Indefinite : A, an
6. Wh. words What(ever), which(ever), whosoever, whose.
Let us learn the use of some determiners.
ਆਓ ਅਸੀਂ ਕੁਝ ਡਿਟਰਮਿਨਰਜ਼ ਦਾ ਪ੍ਰਯੋਗ ਕਰਨਾ ਸਿੱਖੀਏ :
Some ਅਤੇ Any ਦਾ ਪ੍ਰਯੋਗ ਹੇਠ ਲਿਖੇ ਵਾਕਾਂ ਵਿੱਚ ਕਿਵੇਂ ਕੀਤਾ ਗਿਆ ਹੈ | Some ਦਾ ਅਰਥ ਹੈ "ਕੁਝ" | ਇਹਨਾਂ ਵਾਕਾਂ ਨੂੰ ਧਿਆਨ ਨਾਲ ਦੇਖੋ :
1. There are some students in the class.
ਕਲਾਸ ਵਿੱਚ ਕੁਝ ਵਿਦਿਆਰਥੀ ਹਨ |
2. Some people were standing at the bus stand.
ਕੁਝ ਲੋਕ ਬਸ ਸਟੈਂਡ'ਤੇ ਖੜੇ ਸਨ |
3. I need some money.
ਮੈਨੂੰ ਕੁਝ ਪੈਸਿਆਂ ਦੀ ਲੋੜ੍ਹ ਹੈ |
4. I bought some vegetables.
ਮੈਂ ਕੁਝ ਸਬਜ਼ੀ ਖਰੀਦੀ |
5. You must have some knowledge of your city.
ਤੁਹਾਨੂੰ ਆਪਣੇ ਸ਼ਹਿਰ ਦੀ ਕੁਝ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ |